190 likes | 642 Views
18ਵੀਂ ਸਦੀ ਵਿੱਚ ਭਾਰਤ ਜਮਾਤ – ਸੱਤਵੀਂ (ਪਾਠ – 20). ਸਿੱਖਾਂ ਬਾਰੇ ਵਿਸ਼ੇਸ਼ ਅਧਿਐਨ - ਸਿੱਖ ਮਿਸਲਾਂ. ਸਿੱਖ ਮਿਸਲਾਂ. ਕਨ੍ਹਈਆ ਮਿਸਲ ਫੁਲਕੀਆ ਮਿਸਲ ਡੱਲੇਵਾਲੀਆ ਮਿਸਲ ਕਰੋੜਸਿੰਘੀਆ ਮਿਸਲ ਨਕੱਈ ਮਿਸਲ ਸ਼ਹੀਦ ਮਿਸਲ ਨਿਸ਼ਾਨਵਾਲੀਆ ਮਿਸਲ. ਫੈਜ਼ਲਪੁਰੀਆ ਮਿਸਲ ਭੰਗੀ ਮਿਸਲ ਆਹਲੂਵਾਲੀਆ ਮਿਸਲ ਰਾਮਗੜ੍ਹੀਆ ਮਿਸਲ ਸ਼ੁੱਕਰਚੱਕੀਆ ਮਿਸਲ.
E N D
18ਵੀਂ ਸਦੀ ਵਿੱਚ ਭਾਰਤਜਮਾਤ – ਸੱਤਵੀਂ (ਪਾਠ – 20) ਸਿੱਖਾਂ ਬਾਰੇ ਵਿਸ਼ੇਸ਼ ਅਧਿਐਨ - ਸਿੱਖ ਮਿਸਲਾਂ
ਸਿੱਖ ਮਿਸਲਾਂ ਕਨ੍ਹਈਆ ਮਿਸਲ ਫੁਲਕੀਆ ਮਿਸਲ ਡੱਲੇਵਾਲੀਆ ਮਿਸਲ ਕਰੋੜਸਿੰਘੀਆ ਮਿਸਲ ਨਕੱਈ ਮਿਸਲ ਸ਼ਹੀਦ ਮਿਸਲ ਨਿਸ਼ਾਨਵਾਲੀਆ ਮਿਸਲ ਫੈਜ਼ਲਪੁਰੀਆ ਮਿਸਲ ਭੰਗੀ ਮਿਸਲ ਆਹਲੂਵਾਲੀਆ ਮਿਸਲ ਰਾਮਗੜ੍ਹੀਆ ਮਿਸਲ ਸ਼ੁੱਕਰਚੱਕੀਆ ਮਿਸਲ
1. ਫੈਜ਼ਲਪੁਰੀਆ ਮਿਸਲ ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ। ਇਨ੍ਹਾਂ ਦੇ ਪਿਤਾ ਚੌਧਰੀ ਦਲੀਪ ਸਿੰਘ ਵਿਰਕ, ਅਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਪਿੰਡ ਵਿੱਚ ਰਹਿੰਦੇ ਸਨ। ਇਸ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ। ਇਸ ਮਿਸਲ ਅਧੀਨ ਜਲੰਧਰ, ਪੱਟੀ, ਨੂਰਪੁਰ ਅਤੇ ਬਹਿਰਾਮਪੁਰ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਨਵਾਬ ਕਪੂਰ ਸਿੰਘ
2. ਭੰਗੀ ਮਿਸਲ ਸਰਦਾਰ ਹਰੀ ਸਿੰਘ ਨੂੰ ਇਸ ਮਿਸਲ ਦਾ ਅਸਲ ਮੋਢੀ ਮੰਨਿਆ ਜਾਂਦਾ ਹੈ। ਭੰਗ ਪੀਣ ਦੀ ਆਦਤ ਕਾਰਨ ਇਸ ਦਾ ਨਾਂ ਭੰਗੀ ਮਿਸਲ ਪੈ ਗਿਆ। ਇਸ ਮਿਸਲ ਵਿੱਚ ਲਗਭੱਗ 12000 ਘੋੜਸਵਾਰ ਸਨ। ਇਸ ਮਿਸਲ ਅਧੀਨ ਲਾਹੌਰ, ਅਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਸਰਦਾਰ ਹਰੀ ਸਿੰਘ
3. ਆਹਲੂਵਾਲੀਆ ਮਿਸਲ ਇਸ ਮਿਸਲ ਦੀ ਸਥਾਪਨਾ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ। 1783 ਈ. ਵਿੱਚ ਇਨ੍ਹਾਂ ਦੀ ਮੌਤ ਤੋਂ ਬਾਅਦ ਭਾਗ ਸਿੰਘ ਅਤੇ ਫਤਿਹ ਸਿੰਘ ਆਹਲੂਵਾਲੀਆ ਨੇ ਇਸ ਮਿਸਲ ਦੀ ਅਗਵਾਈ ਕੀਤੀ। ਸ੍ਰ. ਜੱਸਾ ਸਿੰਘ ਆਹਲੁਵਾਲੀਆ ਬਾਕੀ ਸਾਰੀਆਂ ਮਿਸਲਾਂ ਦੇ ਸੁਪਰੀਮ ਕਮਾਂਡਰ ਵਜੋਂ ਵੀ ਜਾਣੇ ਜਾਂਦੇ ਸਨ। ਸ੍ਰ. ਜੱਸਾ ਸਿੰਘ ਆਹਲੂਵਾਲੀਆ
4. ਰਾਮਗੜ੍ਹੀਆ ਮਿਸਲ ਖੁਸ਼ਹਾਲ ਸਿੰਘ ਨੂੰ ਇਸ ਮਿਸਲ ਦਾ ਮੋਢੀ ਮੰਨਿਆ ਜਾਂਦਾ ਹੈ। ਪਰ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਸੀ। ਸ੍ਰੀ ਹਰਗੋਬਿੰਦਪੁਰ ਇਨ੍ਹਾਂ ਦੀ ਰਾਜਧਾਨੀ ਸੀ। ਰਾਮਗੜ੍ਹ ਦੇ ਨੇੜੇ ਇੱਕ ਵੱਡੀ ਲੜਾਈ ਜਿਤੱਣ ਕਾਰਨ ਇਸ ਦਾ ਨਾਂ ਰਾਮਗੜ੍ਹੀਆ ਮਿਸਲ ਪੈ ਗਿਆ। ਇਸ ਮਿਸਲ ਅਧੀਨ ਬਾਰੀ ਦੁਆਬ ਅਤੇ ਜਲੰਧਰ ਦੁਆਬ ਦੇ ਕੁੱਝ ਪ੍ਰਦੇਸ਼ ਸਨ। ਸ੍ਰ. ਜੱਸਾ ਸਿੰਘ ਰਾਮਗੜ੍ਹੀਆ
5. ਸ਼ੁੱਕਰਚੱਕੀਆ ਮਿਸਲ ਇਸ ਮਿਸਲ ਦਾ ਮੋਢੀ ਸ੍ਰ. ਚੜ੍ਹਤ ਸਿੰਘ ਸੀ। ਗੁਜਰਾਂਵਾਲਾ ( ਹੁਣ ਪਾਕਿਸਤਾਨ) ਦੇ ਨੇੜੇ ਸ਼ੁੱਕਰਚੱਕ ਪਿੰਡ ਵਿੱਚ ਰਹਿਣ ਕਾਰਨ ਇਹ ਨਾਂ ਪਿਆ। ਮਹਾਰਾਜਾ ਰਣਜੀਤ ਸਿੰਘ ਇਸੇ ਮਿਸਲ ਵਿੱਚ ਸਨ। ਇਸ ਮਿਸਲ ਅਧੀਨ ਐਮਨਾਬਾਦ, ਗੁਜਰਾਂਵਾਲਾ, ਸਿਆਲਕੋਟ, ਵਜੀਰਾਬਾਦ, ਚੱਕਵਾਲ, ਜਲਾਲਪੁਰ ਅਤੇ ਰਸੂਲਪੁਰ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਮਹਾਰਾਜਾ ਰਣਜੀਤ ਸਿੰਘ ਨੇ 1799 ਈ. ਵਿੱਚ ਲਾਹੋਰ ਤੇ ਕਬਜਾ ਕੀਤਾ।
6. ਕਨ੍ਹਈਆ ਮਿਸਲ ਇਸ ਮਿਸਲ ਦਾ ਮੋਢੀ ਜੈ ਸਿੰਘ ਸੀ। ਲਾਹੋਰ ਦੇ ਨੇੜੇ ਕਾਨਹਾ ਪਿੰਡ ਵਿੱਚ ਰਹਿੰਦੇ ਹੋਣ ਕਾਰਨ ਇਹ ਨਾਂ ਪਿਆ। 1798 ਈ. ਵਿੱਚ ਜੈ ਸਿੰਘ ਦੀ ਮੌਤ ਤੋਂ ਬਾਅਦ ਸਦਾ ਕੌਰ ਇਸ ਮਿਸਲ ਦੀ ਆਗੂ ਬਣੀ। ਇਸ ਮਿਸਲ ਅਧੀਨ ਮੁਕੇਰੀਆਂ, ਗੁਰਦਾਸਪੁਰ, ਪਠਾਨਕੋਟ ਅਤੇ ਕਾਂਗੜੇ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਜੈ ਸਿੰਘ
7. ਫੁਲਕੀਆ ਮਿਸਲ ਫੁਲਕੀਆ ਮਿਸਲ ਦੀ ਸਥਾਪਨਾ ਫੂਲ ਸਿੰਘ ਨਾਂ ਦੇ ਇੱਕ ਜੱਟ ਨੇ ਕੀਤੀ ਸੀ। ਇਸ ਮਿਸਲ ਅਧੀਨ ਪਟਿਆਲਾ, ਨਾਭਾ ਤੇ ਜੀਂਦ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਫੁਲਕੀਆ ਮਿਸਲ ਦੇ ਸਰਦਾਰ
8. ਡੱਲੇਵਾਲੀਆ ਮਿਸਲ ਗੁਲਾਬ ਸਿੰਘ ਇਸ ਮਿਸਲ ਦਾ ਮੋਢੀ ਸੀ। ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਡੱਲੇਵਾਲ ਵਿਚ ਰਹਿਣ ਕਾਰਨ ਇਸ ਮਿਸਲ ਨੂੰ ਡੱਲੇਵਾਲੀਆ ਮਿਸਲ ਕਿਹਾ ਜਾਣ ਲੱਗ ਪਿਆ। ਇਸ ਮਿਸਲ ਅਧੀਨ ਫਿਲੌਰ, ਰਾਹੋਂ, ਨਕੋਦਰ ਅਤੇ ਬੱਦੋਵਾਲ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਤਾਰਾ ਸਿੰਘ ਘੇਬਾ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਸੀ।
9. ਕਰੋੜਸਿੰਘੀਆ ਮਿਸਲ ਇਸ ਮਿਸਲ ਦਾ ਮੋਢੀ ਕਰੋੜਾ ਸਿੰਘ ਸੀ। ਸ੍ਰ. ਬਘੇਲ ਸਿੰਘ ਇਸ ਮਿਸਲ ਦਾ ਪ੍ਰਸਿੱਧ ਨੇਤਾ ਸੀ। ਇਸ ਮਿਸਲ ਵਿੱਚ ਲਗਭੱਗ 12000 ਸੈਨਿਕ ਸਨ। ਇਸ ਮਿਸਲ ਅਧੀਨ ਨਵਾਂ ਸ਼ਹਿਰ ਅਤੇ ਬੰਗਾ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਸ੍ਰ. ਬਘੇਲ ਸਿੰਘ
10. ਨੱਕਈ ਮਿਸਲ ਨੱਕਈ ਮਿਸਲ ਦਾ ਮੋਢੀ ਸਰਦਾਰ ਹੀਰਾ ਸਿੰਘ ਸੀ। ਇਸ ਮਿਸਲ ਵਿੱਚ 7000 ਘੋੜਸਵਾਰ ਸਨ। ਇਸ ਮਿਸਲ ਅਧੀਨ ਨੱਕਾ, ਚੁਨੀਆ, ਦੀਪਾਲਪੁਰ, ਸ਼ੇਰਗੜ੍ਹ, ਫਰੀਦਾਬਾਦ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਸ੍ਰ. ਹੀਰਾ ਸਿੰਘ
11. ਸ਼ਹੀਦ ਮਿਸਲ ਇਸ ਮਿਸਲ ਦਾ ਮੋਢੀ ਸਰਦਾਰ ਸੁੱਧਾ ਸਿੰਘ ਸੀ। ਸਰਦਾਰ ਗੁਰਬਖਸ਼ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਇਸ ਮਿਸਲ ਦੇ ਉੱਘੇ ਨੇਤਾ ਸਨ। ਸ਼ਹੀਦ ਬਾਬਾ ਦੀਪ ਕਾਰਨ ਇਸ ਦਾ ਨਾਂ ਸ਼ਹੀਦ ਮਿਸਲ ਪਿਆ। ਇਸ ਮਿਸਲ ਅਧੀਨ ਸਹਾਰਨਪੁਰ, ਸਹਜਾਦਪੁਰ ਅਤੇ ਕੇਸ਼ਨੀ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਬਾਬਾ ਦੀਪ ਸਿੰਘ
12. ਨਿਸ਼ਾਨਵਾਲੀਆ ਮਿਸਲ ਇਸ ਮਿਸਲ ਦੇ ਸੰਸਥਾਪਕ ਸਰਦਾਰ ਸੰਗਤ ਸਿੰਘ ਅਤੇ ਸਰਦਾਰ ਮੇਹਰ ਸਿੰਘ ਸਨ। ਲੜਾਈ ਦੇ ਮੈਦਾਨ ਵਿਚ ਨਿਸ਼ਾਨ ਸਾਹਿਬ ਕੋਲ ਰੱਖਣ ਕਰਕੇ ਇਸ ਮਿਸਲ ਦਾ ਨਾਂ ਨਿਸ਼ਾਨਵਾਲੀਆ ਮਿਸਲ ਪਿਆ ਇਸ ਮਿਸਲ ਅਧੀਨ ਅੰਬਾਲਾ, ਸ਼ਾਹਬਾਦ, ਸਿੰਘਵਾਲਾ, ਦੋਰਾਹਾ ਅਤੇ ਅਮਲੋਹ ਆਦਿ ਦੇ ਪ੍ਰਦੇਸ਼ ਸ਼ਾਮਿਲ ਸਨ। ਸਰਦਾਰ ਸੰਗਤ ਸਿੰਘ
ਸ੍ਰੋਤ ਸਮਾਜਿਕ ਵਿਗਿਆਨ (ਸੱਤਵੀਂ ਸ਼੍ਰੇਣੀ ਲਈ) www.info-sikh.com en.wikipedia.org www.allaboutsikhs.com www.sikh-history.com www.google.com
ਸਹੀ ਮਿਲਾਨ ਕਰੋ ਫੈਜ਼ਲਪੁਰੀਆ ਮਿਸਲ ਸ਼ਹੀਦ ਮਿਸਲ ਸ਼ੁੱਕਰਚੱਕੀਆ ਮਿਸਲ ਡੱਲੇਵਾਲੀਆ ਮਿਸਲ ਕਰੋੜਸਿੰਘੀਆ ਮਿਸਲ ਡੱਲੇਵਾਲੀਆ ਮਿਸਲ ਰਾਮਗੜ੍ਹੀਆ ਮਿਸਲ ਬਾਬਾ ਦੀਪ ਸਿੰਘ ਬਘੇਲ ਸਿੰਘ ਗੁਲਾਬ ਸਿੰਘ ਤਾਰਾ ਸਿੰਘ ਘੇਬਾ ਖੁਸ਼ਹਾਲ ਸਿੰਘ ਨਵਾਬ ਕਪੂਰ ਸਿੰਘ ਮਹਾਰਾਜਾ ਰਣਜੀਤ ਸਿੰਘ
ਸਮਾਪਤ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ !!! ਤਿਆਰ ਕਰਤਾ ਵਿਜੈ ਕੁਮਾਰ ਸ.ਸ. ਅਧਿਆਪਕ ਸ.ਸ.ਸ.ਸ. ਅਰਨੀ ਵਾਲਾ ਸ਼ੇਖ ਸੁਭਾਨ (ਫਿਰੋਜ਼ਪੁਰ) 94634-98598